google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 1 'ਚ ਵੱਖ-ਵੱਖ ਵਿਕਾਸ ਕਾਰਜ਼ਾਂ ਦੇ ਉਦਘਾਟਨ

  • bhagattanya93
  • Jul 17
  • 1 min read

>>>>ਰੋਇਲ ਸਿਟੀ 'ਚ ਨਵੀਆਂ ਸੜਕਾਂ, ਸੀਵਰੇਜ਼ ਤੇ ਗਰੀਨ ਬੈਲਟ ਵੀ ਕੀਤੀ ਜਾ ਰਹੀ ਵਿਕਸਤ

ਲੁਧਿਆਣਾ, 17 ਜੁਲਾਈ

ree

ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ ਇੱਕ ਅਧੀਨ ਰੋਇਲ ਸਿਟੀ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ।

ਵਿਧਾਇਕ ਬੱਗਾ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜ਼ਾਂ ਤਹਿਤ ਰੋਇਲ ਸਿਟੀ ਦੀਆਂ ਨਵੀਂਆਂ ਸੜਕਾਂ, ਸੁਚਾਰੂ ਸੀਵਰੇਜ ਪ੍ਰਣਾਲੀ ਅਤੇ ਗਰੀਨ ਬੈਲਟ ਵਿਕਸਤ ਕੀਤੀ ਜਾ ਰਹੀ ਹੈ।

ree

ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਦੱਸਿਆ ਕਿ ਇਲਾਕੇ ਦੇ ਲੋਕ ਪਿਛਲੇ ਕਰੀਬ ਡੇਢ ਦਹਾਕੇ ਤੋਂ ਟੁੱਟੀਆਂ ਸੜ੍ਹਕਾਂ ਖੱਜਲ-ਖੁਹਾਰ ਹੋ ਰਹੇ ਸਨ ਅਤੇ ਸੜ੍ਹਕਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜ਼ਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲੇਗੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

 ਇਸ ਮੌਕੇ ਸੀਨੀਅਰ ਨੇਤਾ ਵਿਜੇ ਦਾਨਵ, ਵਾਰਡ ਨੰਬਰ 1 ਤੋਂ ਕੌਂਸਲਰ ਪ੍ਰਤੀਨਿਧੀ ਰਣਧੀਰ ਸਿੰਘ ਸੀਵੀਆ, ਕੌਂਸਲਰ ਅਮਨ ਬੱਗਾ ਖੁਰਾਨਾ ਅਤੇ ਲਾਲਾ ਸੁਰਿੰਦਰ ਅਟਵਾਲ, ਕੁਲਦੀਪ ਸਿੰਘ ਮੱਕੜ, ਨਿਤਿਨ ਤਾਂਗੜੀ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਰਾਹੁਲ ਗਗਨੇਜਾ, ਕਾਰਜਕਾਰੀ ਇੰਜੀਨੀਅਰ ਗੁਰਮਨ ਸਿੰਘ, ਐਸ.ਡੀ.ਓ. ਅਕਸ਼ੇ ਬਾਂਸਲ, ਅੰਸ਼ੁਲ ਗਰਚਾ, ਸ਼ਿਵ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ree

Comments


Logo-LudhianaPlusColorChange_edited.png
bottom of page