ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਇੰਡੀਅਨ ਈਕੋਲੋਜੀਕਲ ਸੁਸਾਇਟੀ ਦੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਗਾਜ਼, ਨਹੀਂ ਪੁੱਜੇ ਉਪ ਰਾਸ਼ਟਰਪਤੀ, ਜਾਣੋ ਵਜ੍ਹਾ
- bhagattanya93
- Nov 12, 2024
- 2 min read
12/11/2024

ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੰਡੀਅਨ ਈਕੋਲੋਜੀਕਲ ਸੁਸਾਇਟੀ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਨਾ ਪੁੱਜਣ ਕਰਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਾਨਫਰੰਸ ਦੀ ਸ਼ੁਰੂਆਤ ਕੀਤੀ। ਇਹ ਕਾਨਫਰੰਸ ਇੰਡੀਅਨ ਇਕੋਲੋਜੀਕਲ ਸੁਸਾਇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਦੇ ਸਹਿਯੋਗ ਕਰਵਾਈ ਜਾ ਰਹੀ ਹੈ।
ਪੀਏਯੂ ਦੇ ਉਪ ਕੁਲਪਤੀ ਡਾ.ਸਤਿਬੀਰ ਸਿੰਘ ਗੋਸਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਇੰਡੀਅਨ ਈਕੋਲੋਜੀਕਲ ਸੁਸਾਇਟੀ ਦੀ ਸਥਾਪਨਾ 1974 ਵਿੱਚ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਸੁਸਾਇਟੀ ਦੇ 50 ਸਾਲ ਪੂਰੇ ਹੋਣ ’ਤੇ ਪੀਏਯੂ ਵਿਖੇ 12 ਤੋਂ 15 ਨਵੰਬਰ ਤੱਕ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ।

10.15 ਵਜੇ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਹੋਣਾ ਸੀ ਅਤੇ 11 ਵਜੇ ਤੱਕ ਉਦਘਾਟਨੀ ਸਮਾਰੋਹ ਹੋਣਾ ਸੀ ਪਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾ ਪੁੱਜਣ ਕਾਰਨ ਸਮਾਗਮ ਲੇਟ ਸ਼ੁਰੂ ਹੋਇਆ। ਦੱਸ ਦੇਈਏ ਕਿ ਸਮੌਗ ਹੋਣ ਕਾਰਨ ਉਪ ਰਾਸ਼ਟਰਪਤੀ ਦਾ ਚਾਰਟਰ ਪਲੇਨ ਅੰਮ੍ਰਿਤਸਰ ਲੈਂਡ ਹੋਇਆ, ਜਿਸ ਕਾਰਨ ਉਹ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਨਹੀਂ ਕਰ ਸਕੇ।

ਉਪ ਰਾਸ਼ਟਰਪਤੀ ਦੀ ਫੇਰੀ ਨੂੰ ਲੈ ਕੇ ਪੁਲਿਸ ਵੱਲੋਂ ਪੀਏਯੂ ਕੈਂਪਸ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੀਏਯੂ ਦੇ ਗੇਟ ਨੰਬਰ 2 ਤੇ 4 ਨੂੰ ਪੀਏਯੂ ਸਟਾਫ਼, ਵਿਦਿਆਰਥੀਆਂ ਤੇ ਹੋਰਨਾਂ ਲਈ ਖੋਲ੍ਹਿਆ ਗਿਆ ਹੈ। ਜਦਕਿ ਗੇਟ ਨੰਬਰ 1 ਤੋਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਮਹਿਮਾਨਾਂ ਨੂੰ ਦਾਖ਼ਲਾ ਦਿੱਤਾ ਜਾ ਰਿਹਾ ਹੈ।ਗੇਟ ਨੰਬਰ 3,5,6 ਤੇ 7 ਨੂੰ ਪੱਕਾ ਬੰਦ ਕੀਤਾ ਗਿਆ ਹੈ। ਪੀਏਯੂ ਪ੍ਰਸ਼ਾਸਨ ਵੱਲੋਂ ਪਹਿਲਾਂ ਈਮੇਲ ਤੇ ਵਟਸਐਪ ਸੁਨੇਹੇ ਰਾਹੀਂ ਪੱਤਰਕਾਰਾਂ ਨੂੰ 8:30 ਵਜੇ ਸਮਾਗਮ ਵਾਲੀ ਥਾਂ ਤੇ ਪੁੱਜਣ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ, ਪਰ ਅੱਜ ਸਵੇਰੇ ਅਪਰ ਨਿਰਦੇਸ਼ਕ ਪਸਾਰ ਡਾ.ਤੇਜਿੰਦਰ ਸਿੰਘ ਰਿਆੜ ਨੇ ਮੀਡੀਆ ਨੂੰ ਸੁਨੇਹਾ ਲਗਾ ਕੇ ਸਮਾਗਮ ਵਿੱਚ ਦਾਖਲ ਨਾ ਹੋਣ ਦੀ ਗੱਲ ਆਖੀ ਹੈ।ਜਿਸ ਕਰਕੇ ਪੱਤਰਾਕਾਰਾਂ ਵਿੱਚ ਭਾਰੀ ਰੌਸ ਪਾਇਆ ਜਾ ਰਿਹਾ ਹੈ।






Comments