ਅਮਨ ਅਰੋੜਾ ਬਣੇ AAP Punjab ਦੇ ਨਵੇਂ ਪ੍ਰਧਾਨ, ਇਸ MLA ਨੂੰ ਮਿਲੀ ਅਹਿਮ ਜ਼ਿੰਮੇਵਾਰੀ
- bhagattanya93
- Nov 22, 2024
- 2 min read
22/11/2024

ਪੰਜਾਬ ਦੀ ਆਮ ਆਦਮੀ ਪਾਰਟੀ (AAP Punjab) ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ। ਇਹ ਜ਼ਿੰਮੇਵਾਰੀ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੂੰ ਸੌਂਪੀ ਗਈ ਹੈ। ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੀਤ ਪ੍ਰਧਾਨ ਲਾਇਆ ਗਿਆ ਹੈ।
ਸੀਐਮ ਭਗਵੰਤ ਮਾਨ ਨੇ ਐਕਸ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀਆਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ।
ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨਗੇ। ਮੈਨੂੰ ਆਪਣੇ ਦੋਵਾਂ ਸਾਥੀਆਂ 'ਤੇ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਪੰਜਾਬ 'ਚ ਪਾਰਟੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰ ਕੇ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ।

ਜ਼ਿਕਰਯੋਗ ਹੈ ਕਿ ਪਾਰਟੀ ਦਾ ਹਿੰਦੂ ਵੋਟ ਬੈਂਕ ਭਾਜਪਾ ਵੱਲ ਚਲਾ ਗਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ 42.06 ਫੀਸਦੀ ਵੋਟਾਂ ਮਿਲੀਆਂ, ਜੋ ਸਿਰਫ ਦੋ ਸਾਲ ਬਾਅਦ ਹੋਈਆਂ ਲੋਕ ਸਭਾ ਚੋਣਾਂ 'ਚ ਘੱਟ ਕੇ 26.06 ਫੀਸਦੀ 'ਤੇ ਆ ਗਈਆਂ। ਭਾਜਪਾ ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ 26.06 ਪ੍ਰਤੀਸ਼ਤ ਵੋਟ ਸ਼ੇਅਰ ਲਿਆ ਸੀ, 2024 ਦੀਆਂ ਲੋਕ ਸਭਾ ਚੋਣਾਂ 'ਚ ਉਸਦਾ ਵੋਟ ਸ਼ੇਅਰ 18 ਪ੍ਰਤੀਸ਼ਤ ਹੋ ਗਿਆ। ਭਾਵੇਂ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਪਰ ਪਾਰਟੀ ਨੇ ਸ਼ਹਿਰਾਂ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ।ਹਾਲ ਹੀ 'ਚ ਹੋਈਆਂ ਜ਼ਿਮਨੀ ਚੋਣਾਂ 'ਚ ਵੀ ਪਾਰਟੀ ਨੇ ਚਾਰੋਂ ਪੇਂਡੂ ਖੇਤਰਾਂ 'ਚ ਆਪਣੇ ਉਮੀਦਵਾਰ ਖੜ੍ਹੇ ਕਰ ਕੇ ਇਸ ਵੋਟ ਬੈਂਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।

'ਆਪ' ਨੂੰ ਲੱਗਦਾ ਹੈ ਕਿ ਇਸ ਵੋਟ ਬੈਂਕ ਦੇ ਖਿਸਕਣ ਕਾਰਨ ਉਸ ਨੂੰ ਸ਼ਹਿਰੀ ਸੀਟਾਂ 'ਤੇ ਨੁਕਸਾਨ ਹੋਇਆ ਹੈ। ਬਦਲੇ ਹੋਏ ਸਮੀਕਰਨ 'ਚ ਇਹ ਕਾਂਗਰਸ ਕੋਲ ਚਲੀ ਗਈ। ਖਾਸ ਤੌਰ 'ਤੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਸੀਟਾਂ...ਇਨ੍ਹਾਂ ਸੀਟਾਂ ਅਧੀਨ ਪੈਣ ਵਾਲੀਆਂ ਜ਼ਿਆਦਾਤਰ ਵਿਧਾਨਸਭਾ ਸੀਟਾਂ 'ਆਪ' ਦੇ ਕੋਲ ਹਨ।







Comments