ਕੇਂਦਰ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ! ਕਰਜ਼ ਲੈਣ ਦੀ ਲਿਮਟ 'ਚ ਹੋਵੇਗੀ 2300 ਕਰੋੜ ਰੁਪਏ ਦੀ ਕਟੌਤੀ
- Dec 23, 2023
- 1 min read
Updated: Dec 24, 2023
23/12/2023
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਕਰਜ਼ ਲੈਣ ਦੀ ਲਿਮਟ 'ਚ ਕਟੌਤੀ ਕਰ ਰਹੀ ਹੈ। ਕਰਜ਼ ਲੈਣ ਦੀ ਸੀਮਾ 'ਚ 2300 ਕੋਰੜ ਰੁਪਏ ਦੀ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 2022-23 ਦੌਰਾਨ ਪਾਵਰਕਾਮ 'ਚ ਪਏ 4700 ਕਰੋੜ ਰੁਪਏ ਦੇ ਘਾਟੇ ਦਾ ਹਵਾਲਾ ਦਿੱਤਾ ਹੈ। ਜਦਕਿ ਪੰਜਾਬ ਸਰਕਾਰ ਨੇ ਇਸ ਦੀ ਵਜ੍ਹਾ ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਕੋਲਾ ਖਰੀਦਣ ਲਈ ਬਣਾਈ ਪਾਲਿਸੀ ਨੂੰ ਦੱਸਿਆ ਹੈ ਜਿਸ ਕਾਰਨ 38,500 ਕਰੋੜ ਰੁਪਏ ਖਰਚ ਕਰਨੇ ਪਏ। ਉੱਥੇ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ 50 ਫ਼ੀਸਦ ਨੁਕਸਾਨ ਪੰਜਾਬ ਸਰਕਾਰ ਨੂੰ ਸਹਿਣਾ ਪਵੇਗਾ।






Comments