ਕੈਂਸਰ ਤੋਂ ਬਚਾਅ ਸਕਦੈ ਕਾਲਾ ਲਸਣ, ਜਾਣੋ ਇਸ ਦੇ ਕੁਝ ਹੈਰਾਨਕੁਨ ਫਾਇਦੇ
- bhagattanya93
- Dec 23, 2023
- 2 min read
23/12/2023
ਲਸਣ ਭਾਰਤੀ ਘਰਾਂ 'ਚ ਵਰਤੀ ਜਾਣ ਵਾਲੀ ਇਕ ਪ੍ਰਸਿੱਧ ਸਬਜ਼ੀ ਹੈ ਜੋ ਲਗਪਗ ਹਰ ਪਕਵਾਨ 'ਚ ਵਰਤੀ ਜਾਂਦੀ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਖਾਸ ਤੌਰ 'ਤੇ ਸਰਦੀਆਂ 'ਚ ਇਸ ਨੂੰ ਖਾਣ ਨਾਲ ਨਾ ਸਿਰਫ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਸਗੋਂ ਇਹ ਸਰੀਰ ਦੇ ਅੰਦਰ ਗਰਮੀ ਨੂੰ ਵੀ ਬਰਕਰਾਰ ਰੱਖਦਾ ਹੈ। ਆਮ ਲਸਣ ਬਾਰੇ ਤਾਂ ਹਰ ਕਿਸੇ ਨੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਾਲੇ ਲਸਣ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਕਾਲੇ ਲਸਣ ਅਤੇ ਇਸ ਦੇ ਕੁਝ ਫਾਇਦਿਆਂ ਬਾਰੇ ਦੱਸਾਂਗੇ।
ਕੀ ਹੈ ਕਾਲਾ ਲਸਣ ?
ਕਾਲਾ ਲਸਣ ਅਸਲ 'ਚ ਸਾਧਾਰਨ ਲਸਣ ਹੁੰਦਾ ਹੈ, ਜਿਸ ਨੂੰ ਕਾਲਾ ਰੰਗ ਤੇ ਖਾਸ ਸਵਾਦ ਦੇਣ ਲਈ ਫਰਮੈਂਟਿਡ ਕੀਤਾ ਜਾਂਦਾ ਹੈ। ਕੁਝ ਲੋਕ ਤਾਜ਼ੇ ਲਸਣ ਦੇ ਮੁਕਾਬਲੇ ਕਾਲੇ ਲਸਣ ਦਾ ਹਲਕਾ ਜਿਹਾ ਮਿੱਠਾ ਸੁਆਦ ਪਸੰਦ ਕਰਦੇ ਹਨ। ਇਸਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਕਾਲੇ ਲਸਣ 'ਚ ਕੁੱਝ ਪੋਸ਼ਕ ਤੱਤ ਹੁੰਦੇ ਹਨ ਤੇ ਫਰਮੈਂਟੇਸ਼ਨ ਪ੍ਰਕਿਰਿਆ ਦੌਰਾਨ ਬਣਨ ਵਾਲੇ ਕੁੱਝ ਅਣੂ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ। ਆਓ ਜਾਣਦੇ ਹਾਂ ਕਾਲੇ ਲਸਣ ਦੇ ਕੁਝ ਫਾਇਦੇ-
ਦਿਲ ਦੀ ਸਿਹਤ ਲਈ ਬਿਹਤਰ
ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਾਲੇ ਲਸਣ ਦਾ ਦਿਲ ਦੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਹੋ ਸਕਦਾ ਹੈ। ਇਹ ਕੋਲੇਸਟ੍ਰੋਲ ਦੇ ਪੱਧਰ ਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ, ਸੰਭਾਵੀ ਤੌਰ 'ਤੇ ਦਿਲ ਦੀ ਬਿਮਾਰੀ ਦੇ ਜੋਖ਼ਮ ਨੂੰ ਘਟਾਉਂਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਕਾਲੇ ਲਸਣ 'ਚ ਪਾਏ ਜਾਣ ਵਾਲੇ ਕੁਝ ਮਿਸ਼ਰਣ ਜਿਵੇਂ ਕਿ ਐਲੀਸਿਨ ਦਾ ਮੈਟਾਬੋਲਿਜ਼ਮ ਉੱਤੇ ਸਕਾਰਾਤਮਕ ਪ੍ਰਭਾਵ ਹੋ ਸਕਦਾ ਹੈ। ਇਕ ਤੇਜ਼ ਮੈਟਾਬੋਲਿਜ਼ਮ ਸਰੀਰ ਨੂੰ ਕੈਲੋਰੀਆਂ ਨੂੰ ਵਧੇਰੇ ਕੁਸ਼ਲਤਾ ਨਾਲ ਬਰਨ ਕਰਨ 'ਚ ਮਦਦ ਕਰ ਸਕਦਾ ਹੈ ਜਿਸ ਨਾਲ ਭਾਰ ਪ੍ਰਬੰਧਨ ਹੋ ਸਕਦਾ ਹੈ।
ਕੈਂਸਰ ਤੋਂ ਬਚਾਏ
ਕਈ ਅਧਿਐਨਾਂ ਅਨੁਸਾਰ ਕਾਲੇ ਲਸਣ ਦਾ ਅਰਕ ਕੈਂਸਰ ਰੋਕੂ ਹੋ ਸਕਦਾ ਹੈ। ਇਸ ਦੇ ਐਂਟੀਆਕਸੀਡੈਂਟ ਤੇ ਐਂਟੀ-ਇਨਫਲਾਮੇਟਰੀ ਪ੍ਰਭਾਵ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਣ 'ਚ ਮਦਦਗਾਰ ਹੋ ਸਕਦੇ ਹਨ, ਹਾਲਾਂਕਿ ਇਸ ਸਬੰਧ ਵਿੱਚ ਅਜੇ ਹੋਰ ਖੋਜ ਦੀ ਲੋੜ ਹੈ।
ਇਮਿਊਨਿਟੀ ਨੂੰ ਬੂਸਟ ਕਰੇ
ਕਾਲੇ ਲਸਣ 'ਚ ਪਾਏ ਜਾਣ ਵਾਲੇ ਐਲੀਸਿਨ ਵਰਗੇ ਮਿਸ਼ਰਨ ਇਮਿਊਨ ਸਿਸਟਮ ਦੇ ਸਮਰਥਨ 'ਚ ਯੋਗਦਾਨ ਪਾ ਸਕਦੇ ਹਨ। ਸਰੀਰ ਨੂੰ ਲਾਗਾਂ ਤੇ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਸਿਹਤਮੰਦ ਇਮਿਊਨ ਸਿਸਟਮ ਦੀ ਲੋੜ ਹੁੰਦੀ ਹੈ।
ਐਂਟੀ ਆਕਸੀਡੈਂਟ ਗੁਣ
ਕਾਲੇ ਲਸਣ 'ਚ ਕਈ ਐਂਟੀਆਕਸੀਡੈਂਟ ਹੁੰਦੇ ਹਨ, ਜਿਸ ਵਿਚ ਸੈਲਿਲ ਸਿਸਟੀਨ ਵੀ ਸ਼ਾਮਲ ਹੈ, ਜੋ ਸਰੀਰ 'ਚ ਆਕਸੀਟੇਟਿਵ ਤਣਾਅ ਦਾ ਮੁਕਾਬਲਾ ਕਰਨ 'ਚ ਮਦਦ ਕਰ ਸਕਦਾ ਹੈ। ਇਹ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਤੇ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਲਈ ਮਹੱਤਵਪੂਰਨ ਹੈ।






Comments