ਗ਼ਲਤੀ ਨਾਲ ਵੀ ਇਨ੍ਹਾਂ ਚੀਜ਼ਾਂ ਨਾਲ ਨਾ ਖਾਓ ਮੂਲੀ, ਨਹੀਂ ਤਾਂ ਪੈਣੇ ਦੇ ਸਕਦੇ ਲੈਣੇ ਦੇ ਦੇਣੇ
- Dec 12, 2023
- 2 min read
12/12/2023
ਸਰਦੀਆਂ ਵਿਚ ਮੂਲੀ ਖਾਣ ਦੇ ਬਹੁਤ ਸਾਰੇ ਫ਼ਾਇਦੇ ਹਨ। ਇਹ ਵਿਟਾਮਿਨ-ਸੀ ਦਾ ਭਰਪੂਰ ਸਰੋਤ ਹੈ, ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਲੋਕ ਇਸ ਨੂੰ ਅਕਸਰ ਸਲਾਦ ਦੇ ਰੂਪ ਵਿੱਚ ਖਾਂਦੇ ਹਨ। ਤੁਸੀਂ ਮੂਲੀ ਦੀ ਵਰਤੋਂ ਕਰ ਕੇ ਸਵਾਦੀ ਪਕਵਾਨ ਵੀ ਬਣਾ ਸਕਦੇ ਹੋ। ਮੂਲੀ ਦੇ ਪਰੌਂਠੇ, ਚਟਨੀ ਆਦਿ ਬਹੁਤ ਹੀ ਸਵਾਦੀ ਹੁੰਦੀ ਹੈ। ਸਰਦੀਆਂ 'ਚ ਇਹ ਖਾਣੇ ਦਾ ਸਵਾਦ ਵਧਾਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੂਲੀ ਦੇ ਨਾਲ ਕੁਝ ਭੋਜਨ ਜ਼ਹਿਰ ਵਾਂਗ ਕੰਮ ਕਰਦੇ ਹਨ। ਜੀ ਹਾਂ ਇਸ ਨਾਲ ਕੁਝ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਾਣਦੇ ਹਾਂ ਇਨ੍ਹਾਂ ਭੋਜਨਾਂ ਬਾਰੇ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਦੁੱਧ
ਮੂਲੀ ਖਾਣ ਤੋਂ ਤੁਰੰਤ ਬਾਅਦ ਦੁੱਧ ਪੀਣ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਦਿਲ ਵਿਚ ਜਲਣ, ਐਸਿਡ ਰਿਫਲਕਸ ਅਤੇ ਪੇਟ ਦਰਦ ਹੋ ਸਕਦਾ ਹੈ। ਤੁਸੀਂ ਇਨ੍ਹਾਂ ਦੋ ਭੋਜਨ ਪਦਾਰਥਾਂ ਦੇ ਸੇਵਨ ਵਿਚਕਾਰ ਕੁਝ ਘੰਟਿਆਂ ਦਾ ਅੰਤਰ ਰੱਖ ਸਕਦੇ ਹੋ, ਜਿਸ ਨਾਲ ਤੁਹਾਡੀ ਸਿਹਤ 'ਤੇ ਕੋਈ ਅਸਰ ਨਹੀਂ ਪਵੇਗਾ।
ਖੀਰਾ
ਅਕਸਰ ਲੋਕ ਸਲਾਦ 'ਚ ਖੀਰੇ ਅਤੇ ਮੂਲੀ ਦੇ ਸ਼ਾਨਦਾਰ ਮਿਸ਼ਰਨ ਦਾ ਆਨੰਦ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰੇ ਅਤੇ ਮੂਲੀ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ। ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ, ਜੋ ਵਿਟਾਮਿਨ ਸੀ ਨੂੰ ਸੋਖਣ ਦਾ ਕੰਮ ਕਰਦਾ ਹੈ, ਖੀਰੇ ਅਤੇ ਮੂਲੀ ਨੂੰ ਇਕੱਠਿਆਂ ਖਾਣਾ ਨੁਕਸਾਨਦੇਹ ਮੰਨਿਆ ਜਾਂਦਾ ਹੈ।
ਕਰੇਲਾ
ਮੂਲੀ ਅਤੇ ਕਰੇਲੇ ਨੂੰ ਇਕੱਠਿਆਂ ਖਾਣਾ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਹ ਭੋਜਨ ਦਿਲ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ, ਇਸ ਲਈ ਕਰੇਲਾ ਅਤੇ ਮੂਲੀ ਇਕੱਠੇ ਖਾਣ ਦੀ ਗ਼ਲਤੀ ਨਾ ਕਰੋ।
ਸੰਤਰਾ
ਜੇ ਤੁਸੀਂ ਮੂਲੀ ਖਾਣ ਦੇ ਤੁਰੰਤ ਬਾਅਦ ਸੰਤਰਾ ਖਾਂਦੇ ਹੋ ਤਾਂ ਇਹ ਭੋਜਨ ਮਿਸ਼ਰਨ ਤੁਹਾਡੇ ਲਈ ਜ਼ਹਿਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਤੁਹਾਨੂੰ ਬਦਹਜ਼ਮੀ ਜਾਂ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਚਾਹ
ਚਾਹ ਅਤੇ ਮੂਲੀ ਦਾ ਮਿਸ਼ਰਨ ਸਿਹਤ ਲਈ ਖਤਰਨਾਕ ਹੈ। ਮੂਲੀ ਦੀ ਤਾਸੀਰ ਠੰਢੀ ਹੁੰਦੀ ਹੈ ਜਦੋਂ ਕਿ ਚਾਹ ਦੀ ਤਾਸੀਰ ਗਰਮ। ਇਸ ਲਈ ਇਨ੍ਹਾਂ ਦੋਹਾਂ ਦਾ ਸੁਮੇਲ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ।
ਮੂਲੀ ਖਾਣ ਦੇ ਫਾਇਦੇ
- ਪਾਚਨ ਕਿਰਿਆ ਲਈ ਫਾਇਦੇਮੰਦ ਹੈ।
- ਦਿਲ ਦੀ ਸਿਹਤ ਲਈ ਲਾਹੇਵੰਦ।
- ਹਾਈ ਬੀਪੀ ਨੂੰ ਕੰਟਰੋਲ ਕਰਨ 'ਚ ਮਦਦਗਾਰ।
- ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।
- ਚਮੜੀ ਅਤੇ ਵਾਲਾਂ ਲਈ ਫਾਇਦੇਮੰਦ।






Comments