ਦੇਸ਼ 'ਚ ਇਕ ਤੋਂ ਉੱਪਰ ਹੋਈ ਕੋਰੋਨਾ ਇਨਫੈਕਸ਼ਨ ਦੀ ਆਰ ਵੈਲਿਊ
- Apr 23, 2022
- 2 min read

ਦੇਸ਼ 'ਚ ਤਿੰਨ ਮਹੀਨਿਆਂ 'ਚ ਪਹਿਲੀ ਵਾਰ ਆਰ ਵੈਲਿਊ ਇਕ ਦੇ ਉੱਪਰ ਪਹੁੰਚ ਗਈ ਹੈ। ਆਰ ਵੈਲਿਊ ਦੇ ਇਕ ਤੋਂ ਉੱਪਰ ਹੋਣ ਦਾ ਮਤਲਬ ਹੈ ਕਿ ਇਨਫੈਕਸ਼ਨ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ
ਨਵੀਂ ਦਿੱਲੀ (ਪੀਟੀਆਈ) : ਦੇਸ਼ 'ਚ ਤਿੰਨ ਮਹੀਨਿਆਂ 'ਚ ਪਹਿਲੀ ਵਾਰ ਆਰ ਵੈਲਿਊ ਇਕ ਦੇ ਉੱਪਰ ਪਹੁੰਚ ਗਈ ਹੈ। ਆਰ ਵੈਲਿਊ ਦੇ ਇਕ ਤੋਂ ਉੱਪਰ ਹੋਣ ਦਾ ਮਤਲਬ ਹੈ ਕਿ ਇਨਫੈਕਸ਼ਨ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਡਰਨ ਦੀ ਨਹੀਂ, ਚੌਕਸ ਰਹਿਣ ਦੀ ਲੋੜ ਹੈ।
ਚੇਨਈ ਦੇ ਗਣਿਤ ਵਿਗਿਆਨ ਸੰਸਥਾਨ (ਆਈਐੱਮਐੱਸ) ਦੇ ਖੋਜੀ ਸੀਤਾਭ੍ ਸਿਨਹਾ ਮੁਤਾਬਕ, ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ 'ਚ ਆਰ ਵੈਲਿਊ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਹਫ਼ਤੇ ਯਾਨੀ 12-18 ਅਪ੍ਰਰੈਲ ਵਿਚਾਲੇ ਇਹ 1.07 ਫ਼ੀਸਦੀ ਸੀ। ਇਸ ਤੋਂ ਪਹਿਲਾਂ ਦੇ ਹਫ਼ਤੇ ਵਿਚ ਇਹ 0.93 ਸੀ। ਜਨਵਰੀ ਵਿਚ ਆਰ ਵੈਲਿਊ ਇਕ ਤੋਂ ਜ਼ਿਆਦਾ ਦਰਜ ਕੀਤੀ ਗਈ ਸੀ। 16-22 ਜਨਵਰੀ ਦੇ ਹਫ਼ਤੇ ਵਿਚ ਇਹ 1.28 ਸੀ।
ਈਮੇਲ ਜ਼ਰੀਏ ਪੀਟੀਆਈ ਨਾਲ ਗੱਲਬਾਤ ਵਿਚ ਸਿਨਹਾ ਨੇ ਕਿਹਾ ਕਿ ਆਰ ਵੈਲਿਊ 'ਚ ਵਾਧਾ ਸਿਰਫ਼ ਦਿੱਲੀ ਦੀ ਵਜ੍ਹਾ ਨਾਲ ਨਹੀਂ ਹੋ ਰਿਹਾ ਹੈ ਬਲਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਵਧਦੇ ਮਾਮਲੇ ਵੀ ਇਸ ਲਈ ਜ਼ਿੰਮੇਵਾਰ ਹਨ। ਦੱਸਣਯੋਗ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਨਾਲ ਹੀ ਸਿਨਹਾ ਆਰ ਵੈਲਿਊ 'ਤੇ ਨਜ਼ਰ ਰੱਖ ਰਹੇ ਹਨ।
ਦਿੱਲੀ ਤੇ ਉੱਤਰ ਪ੍ਰਦੇਸ਼ 'ਚ ਆਰ ਵੈਲਿਊ ਦੋ ਤੋਂ ਜ਼ਿਆਦਾ
ਸਿਨਹਾ ਨੇ ਦੱਸਿਆ ਕਿ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਨਾਲ ਹੀ ਕਰਨਾਟਕ 'ਚ ਕੇਸ ਵਧ ਰਹੇ ਹਨ। ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ ਆਰ ਵੈਲਿਊ ਦੋ ਤੋਂ ਜ਼ਿਆਦਾ ਹੈ। ਮਹਾਨਗਰਾਂ ਦੀ ਗੱਲ ਕਰੀਏ ਤਾਂ ਮੁੰਬਈ, ਚੇਨਈ ਅਤੇ ਬੈਂਗਲੁਰੂ ਵਿਚ ਵੀ ਆਰ ਵੈਲਿਊ ਇਕ ਤੋਂ ਜ਼ਿਆਦਾ ਹੈ। ਕੋਲਕਾਤਾ ਦੇ ਅੰਕੜੇ ਨਹੀਂ ਮਿਲ ਰਹੇ ਹਨ। 18 ਅਪ੍ਰਰੈਲ ਨੂੰ ਖ਼ਤਮ ਹੋਏ ਹਫ਼ਤੇ ਵਿਚ ਅਨੁਮਾਨਿਤ ਆਰ ਵੈਲਿਊ ਦਿੱਲੀ ਲਈ 2.12, ਉੱਤਰ ਪ੍ਰਦੇਸ਼ ਲਈ 2.12, ਕਰਨਾਟਕ ਲਈ 1.04, ਹਰਿਆਣਾ ਲਈ 1.70, ਮੁੰਬਈ ਲਈ 1.13, ਚੇਨਈ ਲਈ 1.18 ਅਤੇ ਬੈਂਗਲੁਰੂ ਲਈ 1.04 ਸੀ।
ਕੀ ਹੈ ਆਰ ਵੈਲਿਊ?
ਆਰ ਵੈਲਿਊ ਇਨਫੈਕਸ਼ਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਆਰ ਵੈਲਿਊ ਦੇ ਇਕ ਤੋਂ ਜ਼ਿਆਦਾ ਹੋਣ ਦਾ ਮਤਲਬ ਹੈ ਕਿ ਇਕ ਇਨਫੈਕਟਿਡ ਵਿਅਕਤੀ ਇਕ ਤੋਂ ਜ਼ਿਆਦਾ ਲੋਕਾਂ ਨੂੰ ਹੋਰ ਇਨਫੈਕਟਿਡ ਕਰ ਰਿਹਾ ਹੈ। ਇਕ ਤੋਂ ਜ਼ਿਆਦਾ ਆਰ ਵੈਲਿਊ ਹੋਣ 'ਤੇ ਸਰਗਰਮ ਮਾਮਲੇ ਵਧਦੇ ਹਨ। ਆਰ ਵੈਲਿਊ ਦੇ ਇਕ ਜਾਂ ਉਸ ਤੋਂ ਘੱਟ ਰਹਿਣ ਦਾ ਮਤਲਬ ਹੈ ਕਿ ਇਨਫੈਕਸ਼ਨ ਦਾ ਪ੍ਰਸਾਰ ਰੁਕ ਗਿਆ ਹੈ ਜਿਹੜਾ ਮਹਾਮਾਰੀ ਦੇ ਖ਼ਤਮ ਹੋਣ ਦਾ ਸੰਕੇਤ ਵੀ ਹੈ।
ਿਫ਼ਲਹਾਲ ਚੌਥੀ ਲਹਿਰ ਦੀ ਸੰਭਾਵਨਾ ਨਹੀਂ
ਭਾਰਤੀ ਮੈਡੀਕਲ ਖੋਜ ਪ੍ਰਰੀਸ਼ਦ (ਆਈਸੀਐੱਮਆਰ) ਦੇ ਸਾਬਕਾ ਮੁੱਖ ਵਿਗਿਆਨੀ ਡਾ. ਆਰ ਗੰਗਾਖੇੜਕਰ ਨੇ ਕਿਹਾ ਕਿ ਆਰ ਵੈਲਿਊ ਦੇ ਇਕ ਤੋਂ ਉੱਪਰ ਹੋਣ ਨਾਲ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਚੌਕਸ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਓਮੀਕ੍ਰੋਨ ਦੇ ਕਿਸੇ ਨਵੇਂ ਸੰਕ੍ਰਾਮਕ ਵੈਰੀਐਂਟ ਦਾ ਪਤਾ ਨਹੀਂ ਲੱਗਾ ਹੈ। ਇਸ ਲਈ ਿਫ਼ਲਹਾਲ ਚੌਥੀ ਲਹਿਰ ਦਾ ਖ਼ਦਸ਼ਾ ਨਜ਼ਰ ਨਹੀਂ ਆ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ
ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਵੀ ਨਵੇਂ ਮਾਮਲਿਆਂ ਵਿਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਬੀਤੇ 24 ਘੰਟਿਆਂ ਵਿਚ 2,067 ਨਵੇਂ ਕੇਸ ਮਿਲੇ ਹਨ ਅਤੇ 40 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ 34 ਮੌਤਾਂ ਇਕੱਲੀਆਂ ਕੇਰਲ ਤੋਂ ਹਨ। ਇਕ ਦਿਨ ਪਹਿਲਾਂ 1,250 ਕੇਸ ਮਿਲੇ ਸਨ ਅਤੇ ਸਿਰਫ਼ ਇਕ ਮੌਤ ਹੋਈ ਸੀ। ਇਸ ਦੌਰਾਨ ਸਰਗਰਮ ਮਾਮਲੇ 480 ਵਧੇ ਹਨ ਅਤੇ ਇਨ੍ਹਾਂ ਦੀ ਗਿਣਤੀ 12,340 ਹੋ ਗਈ ਹੈ। ਕੋਵਿਨ ਪੋਰਟਲ ਦੇ ਅੰਕੜਿਆਂ ਮੁਤਾਬਕ, ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ ਕੁਲ 186.93 ਕਰੋੜ ਡੋਜ਼ ਲਾਈਆਂ ਜਾ ਚੁੱਕੀਆਂ ਹਨ।





Comments