ਬਰੈਂਪਟਨ ਦੇ ਪਹਿਲੇ ਸਿੱਖ ਡਿਪਟੀ ਮੇਅਰ ਹਰਕੀਰਤ ਸਿੰਘ ਨੂੰ ਮਿਲਿਆ ਵੱਡਾ ਮਾਣ, ਵਰਲਡ ਕੌਂਸਲ ਤੇ ਐਗਜ਼ੀਕਿਊਟਿਵ ਬਿਊਰੋ 'ਚ ਹੋਏ ਨਿਯੁਕਤ
- Ludhiana Plus
- Apr 4
- 1 min read
04/04/2025

ਪੰਜਾਬੀ ਭਾਈਚਾਰੇ ਦੇ ਮਿਹਨਤੀ ਤੇ ਅਗਾਂਹਵਧੂ ਡਿਪਟੀ ਮੇਅਰ ਬਰੈਂਪਟਨ ਹਰਕੀਰਤ ਸਿੰਘ ਨੂੰ ਫੈਡਰੇਸ਼ਨ ਆਫ਼ ਕੈਨੇਡੀਅਨ ਮਿਉਂਸਪੈਲਿਟੀਜ਼ (FCM) ਨੂੰ ਯੂਨਾਈਟਿਡ ਸਿਟੀਜ਼ ਐਂਡ ਲੋਕਲ ਗਵਰਨਮੈਂਟਜ਼ (UCLG) ਦੇ ਵਰਲਡ ਕੌਂਸਲ ਅਤੇ ਐਗਜ਼ੀਕਿਊਟਿਵ ਬਿਊਰੋ ਵਿੱਚ ਨਿਯੁਕਤ ਕੀਤਾ ਹੈ। ਵਿਸ਼ਵ ਪੱਧਰ 'ਤੇ ਬਰੈਂਪਟਨ ਅਤੇ ਕੈਨੇਡਾ ਦੀ ਨੁਮਾਇੰਦਗੀ ਕਰਨਾ ਇੱਕ ਬਹੁਤ ਵੱਡਾ ਸਨਮਾਨ ਹੈ ।ਕੈਨੇਡਾ ਦੇ ਜੰਮਪਲ ਇਸ ਨੌਜਵਾਨ ਤੇ ਭਾਈਚਾਰੇ ਨੂੰ ਬਹੁਤ ਮਾਣ ਹੈ । ਸਮੂਹ ਕੈਨੇਡੀਅਨ ਤੇ ਪੰਜਾਬੀ ਭਾਈਚਾਰੇ ਨੇ ਹਰਕੀਰਤ ਸਿੰਘ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਉਹ ਇਸ ਤਰ੍ਹਾਂ ਦੇ ਸਨਮਾਨ ਲਈ ਹੋਰ ਬਹੁਤ ਸਾਰੀਆਂ ਸੇਵਾਵਾਂ ਨਿਭਾਉਣਗੇ । ਸਿਟੀ ਅਤੇ ਦੇਸ਼ ਦਾ ਨਾਮ ਉੱਚਾ ਕਰਨਗੇ ।





Comments