ਭਿੱਜੇ ਹੋਏ ਕਾਜੂ ਨਾ ਸਿਰਫ਼ ਪਾਚਨ ਲਈ ਸਗੋਂ ਸਕਿਨ ਲਈ ਵੀ ਫ਼ਾਇਦੇਮੰਦ, ਰੋਜ਼ਾਨਾ ਖਾਣ ਨਾਲ ਮਿਲਦੇ ਹਨ ਕਈ ਚਮਤਕਾਰੀ ਲਾਭ
- bhagattanya93
- Mar 17, 2024
- 2 min read
17/03/2024
ਕਾਜੂ ਇਕ ਸੁੱਕਾ ਮੇਵਾ ਹੈ ਜੋ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਮਿਠਾਈਆਂ ਅਤੇ ਸਨੈਕਸਾਂ ਵਿੱਚ ਵੀ ਕੀਤੀ ਜਾਂਦੀ ਹੈ। ਕਈ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੋਣ ਕਾਰਨ ਇਸ ਨੂੰ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ। ਇਸ ਵਿੱਚ ਪੌਲੀਫੇਨੌਲ ਤੇ ਕੈਰੋਟੀਨੋਇਡ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
ਬਦਾਮ ਆਦਿ ਸੁੱਕੇ ਮੇਵਿਆਂ ਦੀ ਤਰ੍ਹਾਂ ਹੀ ਭਿੱਜੇ ਹੋਏ ਕਾਜੂ ਖਾਣਾ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਭਿੱਜੇ ਹੋਏ ਕਾਜੂ 'ਚ ਸੁੱਕੇ ਕਾਜੂ ਦੇ ਮੁਕਾਬਲੇ ਜ਼ਿਆਦਾ ਫਾਈਬਰ ਹੁੰਦਾ ਹੈ ਜੋ ਸਾਡੀ ਪਾਚਨ ਤੰਤਰ ਲਈ ਫ਼ਾਇਦੇਮੰਦ ਹੁੰਦਾ ਹੈ ਤੇ ਕਬਜ਼ ਦੀ ਸਮੱਸਿਆ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਭਿੱਜੇ ਹੋਏ ਕਾਜੂ ਖਾਣ ਨਾਲ ਸਾਨੂੰ ਕੀ-ਕੀ ਫ਼ਾਇਦੇ ਮਿਲ ਸਕਦੇ ਹਨ।
ਪਾਚਨ ਸ਼ਕਤੀ ਵਧਦੀ ਹੈ
ਕਾਜੂ ਵਿੱਚ ਫਾਈਟਿਕ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਇਹ ਹਰ ਕਿਸੇ ਨੂੰ ਆਸਾਨੀ ਨਾਲ ਨਹੀਂ ਪਚਦਾ ਹੈ। ਅਜਿਹੀ ਸਥਿਤੀ 'ਚ ਕਾਜੂ ਨੂੰ ਭਿੱਜ ਕੇ ਖਾਣ ਨਾਲ ਇਸ 'ਚ ਮੌਜੂਦ ਫਾਈਟਿਕ ਐਸਿਡ ਘੱਟ ਜਾਂ ਖਤਮ ਹੋ ਜਾਂਦਾ ਹੈ ਤੇ ਇਹ ਆਸਾਨੀ ਨਾਲ ਪਚ ਜਾਂਦਾ ਹੈ। ਇਹ ਐਸਿਡ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਭਿੱਜ ਹੋਏ ਖਾਣਾ ਬਿਹਤਰ ਵਿਕਲਪ ਹੈ।
ਹੱਡੀਆਂ ਮਜ਼ਬੂਤ ਹੁੰਦੀਆਂ ਹਨ
ਕੈਲਸ਼ੀਅਮ, ਆਇਰਨ, ਫਾਈਬਰ ਅਤੇ ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਕਾਜੂ ਨੂੰ ਭਿੱਜਣ ਨਾਲ ਸਾਡਾ ਸਰੀਰ ਇਨ੍ਹਾਂ ਪੋਸ਼ਕ ਤੱਤਾਂ ਨੂੰ ਆਸਾਨੀ ਨਾਲ ਜਜ਼ਬ ਕਰ ਲੈਂਦਾ ਹੈ। ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਨਾਲ-ਨਾਲ ਇਹ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਓਸਟੀਓਪੋਰੋਸਿਸ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਇਮਿਊਨ ਸਿਸਟਮ ਮਜ਼ਬੂਤ ਹੁੰਦੈ
ਕਾਜੂ ਐਂਟੀਆਕਸੀਡੈਂਟਸ ਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
ਸਕਿਨ ਲਈ ਫ਼ਾਇਦੇਮੰਦ
ਕਾਜੂ 'ਚ ਮੌਜੂਦ ਵਿਟਾਮਿਨ-ਈ, ਜ਼ਿੰਕ ਤੇ ਸੇਲੇਨਿਅਮ ਸਾਡੀ ਸਕਿਨ ਦੀ ਸਿਹਤ ਨੂੰ ਸਿਹਤਮੰਦ ਰੱਖਦੇ ਹਨ। ਇਹ ਕੋਲੇਜਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰ ਕੇ ਸਕਿਨ ਨੂੰ ਲੰਬੇ ਸਮੇਂ ਤੱਕ ਜਵਾਨ ਅਤੇ ਚਮਕਦਾਰ ਰੱਖਦਾ ਹੈ।
ਪੌਸ਼ਟਿਕ ਤੱਤ ਨਾਲ ਭਰਪੂਰ
ਐਂਟੀਆਕਸੀਡੈਂਟ, ਵਿਟਾਮਿਨ ਤੇ ਬਹੁਤ ਸਾਰੇ ਖਣਿਜ ਪੌਸ਼ਟਿਕ ਤੱਤਾਂ ਨਾਲ ਭਰਪੂਰ, ਕਾਜੂ ਨੂੰ ਭਿੱਜਣ ਨਾਲ ਸਾਡੇ ਸਰੀਰ ਵਿੱਚ ਇਸ ਦੀ ਸਮਾਈ ਸਮਰੱਥਾ ਵਧਦੀ ਹੈ।
ਦਿਮਾਗ ਲਈ ਫ਼ਾਇਦੇਮੰਦ
ਭਿੱਜੇ ਹੋਏ ਕਾਜੂ ਖਾਣ ਨਾਲ ਸਾਡੇ ਦਿਮਾਗ਼ ਦੀ ਸਿਹਤ ਵਧਦੀ ਹੈ, ਜਿਸ ਨਾਲ ਉਮਰ ਵਧਣ ਦੇ ਨਾਲ-ਨਾਲ ਭੁੱਲਣ ਦੇ ਖ਼ਤਰੇ ਨੂੰ ਘੱਟ ਕੀਤਾ ਜਾਂਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਫ੍ਰੀ ਰੈਡੀਕਲ ਡੈਮੇਜ ਨੂੰ ਘੱਟ ਕਰਦੇ ਹਨ ਜੋ ਦਿਮਾਗ ਦੇ ਸੈੱਲਾਂ ਨੂੰ ਸਿਹਤਮੰਦ ਰੱਖਦੇ ਹਨ।






Comments