google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ 'ਚ ਅੱਜ ਕੇਜਰੀਵਾਲ ਤੇ ਮਾਨ ਦੀ ਰੈਲੀ, ਪੁਲਿਸ ਨੇ ਜਾਰੀ ਕੀਤਾ Traffic Plan, ਜਾਮ ਤੋਂ ਬਚਣ ਲਈ ਅਪਣਾਓ ਇਹ ਰਾਹ

  • bhagattanya93
  • Dec 10, 2023
  • 3 min read

10/12/2023

ree

ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਨੂੰ 43 ਤਰ੍ਹਾਂ ਦੀਆਂ ਸਹੂਲਤਾਂ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦੀ ਯੋਜਨਾ ਦਾ ਉਦਘਾਟਨ ਕਰਨ ਲਈ ਐਤਵਾਰ ਨੂੰ ਮਹਾਨਗਰ ਪਹੁੰਚ ਰਹੇ ਹਨ। ਇਸ ਦੇ ਲਈ ਪਿੰਡ ਧਨਾਨਸੂ 'ਚ ਵੱਡਾ ਪੰਡਾਲ ਲਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪ੍ਰਬੰਧਾਂ ਦਾ ਜਾਇਜ਼ਾ ਲੈਣ ਸ਼ਨੀਵਾਰ ਨੂੰ ਇੱਥੇ ਪਹੁੰਚੀ।

ਦੋਵੇਂ ਮੁੱਖ ਮੰਤਰੀ ਸਟੇਜ ਤੋਂ ਉਨ੍ਹਾਂ ਮੁਲਾਜ਼ਮਾਂ ਜਾਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜਿਨ੍ਹਾਂ ਦੀ ਤਰਫੋਂ ਰਾਸ਼ਨ ਘਰ-ਘਰ ਪਹੁੰਚਾਉਣਾ ਹੈ ਜਾਂ ਲੋਕਾਂ ਦੇ ਕੰਮ ਘਰ-ਘਰ ਜਾ ਕੇ ਕੀਤੇ ਜਾਣੇ ਹਨ। ਕੇਜਰੀਵਾਲ ਤੇ ਭਗਵੰਤ ਮਾਨ ਦੁਪਹਿਰ 1 ਵਜੇ ਪਹੁੰਚਣਗੇ। ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੁਲਿਸ ਨੇ ਰੂਟ ਪਲਾਨ ਵੀ ਮੋੜ ਦਿੱਤਾ ਹੈ।

ਲੁਧਿਆਣਾ ਪੁਲਿਸ ਅਨੁਸਾਰ ਮੁੱਖ ਮੰਤਰੀ ਦੀ ਰੈਲੀ ਕਾਰਨ ਚਾਰੇ ਮੁੱਖ ਮਾਰਗ ਜਾਮ ਕੀਤੇ ਜਾਣਗੇ। ਸਮਰਾਲਾ ਚੌਕ ਤੋਂ ਕੋਹਾੜਾ ਰੋਡ, ਸਾਹਨੇਵਾਲ ਤੋਂ ਕੋਹਾੜਾ ਰੋਡ, ਨੀਲੋਂ ਤੋਂ ਕੋਹਾੜਾ-ਘਣਾਨਸੂ ਰੋਡ ਤੇ ਦੱਖਣੀ ਬਾਈਪਾਸ ਪ੍ਰਭਾਵਿਤ ਹੋਣਗੇ। ਰੈਲੀ ਵਿੱਚ ਸ਼ਾਮਲ ਹੋਣ ਲਈ ਵਰਕਰ 1800 ਬੱਸਾਂ ਵਿੱਚ ਪਹੁੰਚਣਗੇ।


ਜਾਮ ਤੋਂ ਬਚਣ ਲਈ ਇਨ੍ਹਾਂ ਰੂਟਾਂ ਦੀ ਕਰੋ ਵਰਤੋਂ

- ਸਮਰਾਲਾ ਚੌਕ ਤੋਂ ਚੰਡੀਗੜ੍ਹ ਵੱਲ ਜਾਣ ਵਾਲਾ ਟਰੈਫਿਕ ਸ਼ੇਰਪੁਰ ਚੌਕ ਤੋਂ ਦੋਰਾਹਾ ਤੇ ਫਿਰ ਨੀਲੋਂ ਵਾਲੇ ਪਾਸੇ ਤੋਂ ਚੰਡੀਗੜ੍ਹ ਵੱਲ ਜਾਵੇਗਾ।

- ਸਾਹਨੇਵਾਲ ਚੌਕ ਤੋਂ ਕੋਹਾੜਾ ਵਾਲੇ ਪਾਸੇ ਜਾਣ ਵਾਲੀ ਟਰੈਫਿਕ ਨੀਲੋਂ ਤੋਂ ਕਟਾਣੀ ਕਲਾਂ ਤੋਂ ਹੋ ਕੇ ਭੈਣੀ ਸਾਹਿਬ ਤੋਂ ਕੋਹਾੜਾ-ਮਾਛੀਵਾੜਾ ਰੋਡ ’ਤੇ ਜਾਵੇਗੀ।

- ਚੰਡੀਗੜ੍ਹ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫ਼ਿਕ ਦੋਰਾਹਾ ਬਾਈਪਾਸ ਤੋਂ ਨੀਲੋ ਨਹਿਰ ਰਾਹੀਂ ਲੁਧਿਆਣਾ ਸ਼ਹਿਰ ਵੱਲ ਆਵੇਗਾ।

- ਮਾਛੀਵਾੜਾ ਸਾਈਡ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫਿਕ ਸਾਹਨੇਵਾਲ ਪੁਲ ਤੋਂ ਦੋਰਾਹਾ ਵਾਇਆ ਨੀਲੋ ਤੋਂ ਹੁੰਦਾ ਹੋਇਆ ਲੁਧਿਆਣਾ ਸ਼ਹਿਰ ਆਵੇਗਾ।

- ਡੇਹਲੋਂ ਵਾਲੇ ਪਾਸੇ ਤੋਂ ਟਿੱਬਾ ਨਹਿਰ ਦੇ ਪੁਲ ਤੋਂ ਆਉਣ ਵਾਲੀ ਟਰੈਫਿਕ ਦੋਰਾਹਾ ਬਾਈਪਾਸ ਰਾਹੀਂ ਦਿੱਲੀ ਹਾਈਵੇ ਜਾਂ ਦੋਰਾਹਾ ਰੋਡ ਰਾਹੀਂ ਆਵੇਗੀ।

- ਵੇਰਕਾ ਕੱਟ ਤੋਂ ਟਿੱਬਾ ਨਹਿਰ ਪੁਲ ਵਾਲੇ ਪਾਸੇ ਜਾਣ ਵਾਲੀ ਆਮ ਆਵਾਜਾਈ ਜਗਰਾਓਂ ਪੁਲ ਰਾਹੀਂ ਭਾਰਤ ਨਗਰ ਚੌਕ ਤੋਂ ਆਵੇਗੀ।

- ਸਮਰਾਲਾ ਚੌਕ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਦਿੱਲੀ ਹਾਈਵੇਅ ਰਾਹੀਂ ਲੁਧਿਆਣਾ ਏਅਰਪੋਰਟ ਰੋਡ ਰਾਹੀਂ ਜਾਵੇਗੀ।


ਸਰਕਾਰ ਤੁਹਾਡੇ ਦੁਆਰ ਸਕੀਮ ਤਹਿਤ ਮਿਲਣਗੀਆਂ ਇਹ ਸਹੂਲਤਾਂ

ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਸੀ ਕਿ ਆਰਮਜ਼ ਲਾਇਸੰਸ, ਆਧਾਰ ਕਾਰਡ ਤੇ ਸਟਾਂਪ ਪੇਪਰ ਨੂੰ ਛੱਡ ਕੇ ਲਗਪਗ ਸਾਰੀਆਂ ਸਰਕਾਰੀ ਸੇਵਾਵਾਂ ਇਸ ਯੋਜਨਾ ਦੇ ਘੇਰੇ ’ਚ ਆਉਣਗੀਆਂ। ਇਸ ਤਹਿਤ ਜਨਮ, ਵਿਆਹ, ਮੌਤ, ਆਮਦਨ, ਰਿਹਾਇਸ਼, ਜਾਤਿ, ਪੇਂਡੂ ਖੇਤਰ, ਸਰਹੱਦੀ ਖੇਤਰ, ਪੱਛੜਿਆ ਖੇਤਰ, ਪੈਨਸ਼ਨ, ਬਿਜਲੀ ਬਿੱਲ ਅਦਾਇਗੀ, ਜ਼ਮੀਨ ਦੀ ਹੱਦਬੰਦੀ ਸਰਟੀਫਿਕੇਟ ਤੇ ਹੋਰ ਨਾਗਰਿਕ ਸਹੂਲਤਾਂ ਘਰ ਬੈਠੇ ਮਿਲਣਗੀਆਂ। ਸਰਕਾਰ ਵੱਲੋਂ ਇਸ ਲਈ ਇਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ। ਜਿਸ ’ਤੇ ਫੋਨ ਕਰ ਕੇ ਲੋਕ ਆਪਣੀ ਸਹੂਲਤ ਮੁਤਾਬਕ ਅਪਾਇੰਟਮੈਂਟ ਤੈਅ ਕਰ ਕੇ ਆਪਣਾ ਕੰਮ ਕਰਵਾ ਸਕਣਗੇ। ਸਮਾਂ ਤੇ ਤਰੀਕ ਤੈਅ ਹੋਣ ਤੋਂ ਬਾਅਦ ਲੋਕਾਂ ਨੂੰ ਜ਼ਰੂਰੀ ਦਸਤਾਵੇਜ਼ਾਂ, ਫੀਸ ਤੇ ਹੋਰ ਚੀਜ਼ਾਂ ਬਾਰੇ ਸੂਚਨਾ ਦਿੱਤੀ ਜਾਵੇਗੀ। ਇਸ ਲਈ ਲੋਕਾਂ ਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ, ਤੈਅ ਤਰੀਕ ਤੇ ਸਮੇਂ ਨਾਲ ਇਕ ਐੱਸਐੱਮਐੱਸ ਵੀ ਪ੍ਰਾਪਤ ਹੋਵੇਗਾ।

ਇਸ ਕੰਮ ਨੂੰ ਪੂਰਾ ਕਰਨ ਲਈ ਖ਼ਾਸ ਤੌਰ ’ਤੇ ਸਿਖਲਾਈ ਹਾਸਲ ਸਟਾਫ ਟੈਬਲੇਟ ਨਾਲ ਤੈਅ ਸਮੇਂ ’ਤੇ ਲੋਕਾਂ ਦੇ ਘਰਾਂ, ਦਫਤਰਾਂ ਵਿਚ ਜਾਣਗੇ ਤੇ ਜ਼ਰੂਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਨਗੇ। ਫੀਸ ਇਕੱਠੀ ਕਰਨਗੇ ਤੇ ਰਸੀਦ ਦੇਣਗੇ, ਜਿਸ ਨਾਲ ਨਾਗਰਿਕ ਆਪਣੇ ਬਿਨੈ ਨੂੰ ਟ੍ਰੈਕ ਕਰ ਸਕਣਗੇ। ਉਸ ਦੇ ਸਰਟੀਫਿਕੇਟਾਂ ਦੀ ਸਾਫਟ ਕਾਪੀ ਮੋਬਾਈਲ ਫੋਨ ’ਤੇ ਭੇਜੀ ਜਾਵੇਗੀ ਤੇ ਦਸਤਾਵੇਜ਼ਾਂ ਦੀ ਹਾਰਡ ਕਾਪੀ ਘਰ ਪਹੁੰਚਾਈ ਜਾਵੇਗੀ। ਕੰਗ ਨੇ ਕਿਹਾ ਕਿ ਇਸ ਯੋਜਨਾ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਹੁਣ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਜਦਕਿ ਪਹਿਲਾਂ ਲੋਕਾਂ ਨੂੰ ਇਨ੍ਹਾਂ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਲਈ ਸਰਕਾਰੀ ਦਫਤਰਾਂ ਵਿਚ ਕਈ ਘੰਟੇ ਲਾਈਨ ’ਚ ਖੜ੍ਹਾ ਹੋਣਾ ਪੈਂਦਾ ਸੀ ਤੇ ਕਈ ਵਾਰ ਚੱਕਰ ਲਾਉਣੇ ਪੈਂਦੇ ਸਨ। ਇਸ ਤੋਂ ਇਲਾਵਾ ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਵਿਚੌਲਿਆਂ ਤੋਂ ਵੀ ਲੋਕਾਂ ਨੂੰ ਮੁਕਤੀ ਮਿਲੇਗੀ।

Comments


Logo-LudhianaPlusColorChange_edited.png
bottom of page